ਕੁਰਆਨ ਸ਼ਰੀਫ਼ Quran Shareef in Punjabi
ਕੁਰਆਨ ਸ਼ਰੀਫ਼ ਅੱਲਾਹ ਵੱਲੋਂ ਉਤਾਰੀ ਇਕ ਇਲਹਾਮੀ ਕਿਤਾਬ ਹੈ। ਇਹ
ਅੱਲਾਹ ਨੇ ਸਤਵੀਂ ਸਦੀ ਵਿਚ ਹਜ਼ਰਤ ਮੁਹੰਮਦ (ਸ.) ਦੇ ਰਾਹੀਂ ਤਕਰੀਬਨ 23
ਸਾਲਾਂ ਵਿਚ ਮਾਨਵੀ ਕਲਿਆਨ ਦੇ ਮਕਸਦ ਲਈ ਧਰਤੀ ਤੇ ਉਤਾਰੀ। ਇਹ
ਅੰਤਿਮ ਅਤੇ ਸੰਪੂਰਨ ਆਸਮਾਨੀ ਕਿਤਾਬ ਹੈ। ਕੁਰਆਨ ਸ਼ਰੀਫ਼ ਇਸ ਜੀਵਨ
ਅਤੇ ਮਰਨ ਉਪਰੰਤ ਦੇ ਜੀਵਨ ਵਿਚ ਸਫ਼ਲਤਾ ਲਈ ਮਾਰਗ ਦਰਸ਼ਨ ਕਰਦਾ ਹੈ।
ਕੁਰਆਨ ਦੇ ਇਸੇ ਮਹੱਤਵ ਕਾਰਨ ਮੁਸਲਮਾਨਾ ਨੇ ਇਸ ਨੂੰ ਮੁੜ ਤੋਂ ਹੀ ਹਿਫਜ਼,
ਅਮਲ ਅਤੇ ਲਿਖ ਕੇ ਸੁਰੱਖਿਅਤ ਕੀਤਾ ਹੈ। ਇਸ ਦਾ ਮੂਲ ਪਾਠ ਅਰਬੀ ਵਿਚ
ਹੈ ਪਰ ਇਸ ਦੇ ਅਨੁਵਾਦ ਦੁਨੀਆ ਭਰ ਦੀਆਂ ਅਨੇਕਾਂ ਭਾਸ਼ਾਵਾਂ ਵਿਚ ਹੋ ਚੁੱਕੇ
ਹਨ। ਇਸੇ ਸਬੰਧ ਵਿੱਚ ਮਸ਼ਹੂਰ ਵਿਦਵਾਨ ਮੌਲਾਣਾ ਵਹੀਦੁਦੀਨ ਖਾਂ ਸਾਹਿਬ ਨੇ ਵੀ
ਲੋਕਾਂ ਦੀ ਭਲਾਈ ਲਈ ਕੁਰਆਨ ਦੇ ਉਰਦੂ, ਅੰਗਰੇਜ਼ੀ ਅਤੇ ਹਿੰਦੀ ਅਨੁਵਾਦ ਕੀਤੇ
ਹਨ। ਉਨ੍ਹਾਂ ਦੇ ਅਨੁਵਾਦ ਨੂੰ ਲੋਕਾਂ ਨੇ ਬਹੁਤ ਸਲਾਹਿਆ ਹੈ ਕਿਉਂਕਿ ਇਹ ਅਨੁਵਾਦ
ਆਮ ਲੋਕਾਂ ਦੀ ਸਮਝ ਅਨੁਸਾਰ ਹੈ। ਇਹੀ ਕਾਰਣ ਹੈ ਕਿ ਡਾ. ਹਬੀਬ ਅਤੇ
ਹਰਪ੍ਰੀਤ ਸਿੰਘ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਅਨੁਵਾਦ ਨੂੰ ਪੰਜਾਬੀ ਪਾਠਕਾਂ
ਤਕ ਵੀ ਪਹੁੰਚਾਇਆ ਜਾਵੇ।